ਮੈਲਬਰਨ ਵਿੱਚ ਭਾਰਤ ਦੀ ਪ੍ਰੋ ਕਬੱਡੀ ਲੀਗ ਦੇ ਖਿਡਾਰੀਆਂ ਦੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਦੀ ਕਬੱਡੀ ਟੀਮ ਨਾਲ ਹੋਣ ਜਾ ਰਿਹਾ ਹੈ। 28 ਦਿਸੰਬਰ ਨੂੰ ਜੌਨ ਕੇਨ ਐਰੀਨਾ ਵਿੱਚ ਇਹ ਦੋਨੋਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਏ ਐਫ ਐਲ ਦੇ ਸਾਬਕਾ ਖਿਡਾਰੀ ਅਤੇ ਸਟਾਰ ਜੌਸ਼ ਕੈਨੇਡੀ ਆਸਟ੍ਰੇਲੀਆ ਦੀ ਟੀਮ ਦੀ ਕਪਤਾਨੀ ਕਰ ਰਹੇ ਹਨ। ਇਸੇ ਸਿਲਸਿਲੇ ਵਿੱਚ ਉਹ ਭਾਰਤ ਦਾ ਦੌਰਾ ਕਰਕੇ ਆਏ ਹਨ। ਜੌਸ਼ ਦੇ ਮੁਤਾਬਿਕ ਦੋਹਾਂ ਖੇਡਾਂ ਵਿੱਚ ਕਾਫੀ ਅੰਤਰ ਹੈ, ਪਰ ਉਹਨਾਂ ਦੀ ਟੀਮ ਇਸ ਮੁਕਾਬਲੇ ਲਈ ਜੋ਼ਰ ਸ਼ੋਰ ਨਾਲ ਤਿਆਰੀ ਕਰ ਰਹੀ ਹੈ। ਜੌਸ਼ ਕੈਨੇਡੀ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।