ਪਾਕਿਸਤਾਨ ਭਰ ਵਿੱਚ ਇੰਟਰਨੈੱਟ ਦੀ ਲਗਾਤਾਰ ਸੁਸਤੀ ਕਾਰਨ ਜਿੱਥੇ ਲੋਕ ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਇਸਤੇਮਾਲ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਹੀ ਫਰੀ ਲਾਂਸਰ ਅਤੇ ਆਨਲਾਈਨ ਕਾਰੋਬਾਰਾਂ ਸਮੇਤ ਹੋਰ ਕਈ ਔਕੜਾਂ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ। ਆਨਲਾਈਨ ਵਪਾਰ, ਆਨਲਾਈਨ ਪੜ੍ਹਾਈ ਦੀਆਂ ਕਲਾਸਾਂ, ਰਾਈਡ ਬੁਕਿੰਗ, ਫੂਡ ਡਿਲੀਵਰੀ ਰਾਈਡ ਅਤੇ ਵੱਖ-ਵੱਖ ਤਰ੍ਹਾਂ ਦੇ ਈ-ਬਿਜਨੈੱਸ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਸੇਵਾ ਪ੍ਰਭਾਵਿਤ ਹੋਣ ਕਾਰਨ ਮੁਲਕ ਨੂੰ ਅਰਬਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਹ ਵੀ ਖਬਰਾਂ ਹਨ ਕਿ ਈ-ਕਾਮਰਸ ਨਾਲ ਜੁੜੇ ਲੋਕਾਂ ਦੀ ਵੱਡੀ ਗਿਣਤੀ ਜਾਂ ਤਾਂ ਪਾਕਿਸਤਾਨ ਛੱਡ ਕੇ ਚਲੀ ਗਈ ਹੈ ਅਤੇ ਜਾਂ ਫਿਰ ਦੁਬਈ ਸ਼ਿਫਟ ਹੋਣ ਦੀਆਂ ਯੋਜਨਾਵਾਂ ਬਣਾ ਰਹੀ ਹੈ।ਹੋਰ ਵੇਰਵਾ ਹਾਸਿਲ ਕਰਨ ਲਈ ਇਹ ਪੌਡਕਾਸਟ ਸੁਣੋ....